ਜ਼ਿੰਦਗੀ ਲਈ ਪਲਾਨਿੰਗਨਿਊ ਟੂ ਕੈਨੇਡਾਉਤਪਾਦ ਅਤੇ ਸੇਵਾਵਾਂਉਧਾਰ ਲੈਣ, ਬਚਤ ਕਰਨ ਅਤੇ ਨਿਵੇਸ਼ ਕਰਨ ਦੇ ਤਰੀਕੇ

ਉਧਾਰ ਲੈਣ, ਨਿਵੇਸ਼ ਕਰਨ ਅਤੇ ਬਚਤ ਕਰਨ ਦੇ ਤਰੀਕੇ

ਉੱਥੇ ਪਹੁੰਚਣ ਵਿੱਚ ਤੁਹਾਡੀ ਮਦਦ ਕਰਨ ਲਈ ਸਾਡੇ ਕੋਲ ਸਹੀ ਉਤਪਾਦ ਅਤੇ ਸੇਵਾਵਾਂ ਹਨ

ਤੁਹਾਡੀ ਮਦਦ ਕਰਨ ਲਈ ਸਾਡੇ
ਕੋਲ ਸਹੀ ਉਤਪਾਦ ਅਤੇ ਸੇਵਾਵਾਂ ਹਨ

ਭਾਵੇਂ ਤੁਸੀਂ ਘਰ ਜਾਂ ਕਾਰ ਖਰੀਦਣੀ ਚਾਹੁੰਦੇ ਹੋ, ਕੋਈ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ, ਜਾਂ ਆਪਣੀ ਰਿਟਾਇਰਮੈਂਟ ਲਈ ਬਚਤ ਕਰਨੀ ਚਾਹੁੰਦੇ ਹੋ, ਉਸ ਨੂੰ ਪੂਰਾ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਸਾਡੇ ਕੋਲ ਸਹੀ ਉਤਪਾਦ ਅਤੇ ਸੇਵਾਵਾਂ ਹਨ

ਤੁਹਾਡੇ ਸਾਰੇ ਟੀਚੇ ਪ੍ਰਾਪਤ ਕਰਨ ਵਿੱਚ ਤੁਹਾਡੀ ਮਦਦ ਕਰਦੇ ਹੋਏ

ਕਿਸੇ ਨਵੇਂ ਜਾਂ ਪੁਰਾਣੇ ਵਾਹਨ ਲਈ ਕਰਜ਼ਾ ਲੈਣ ਵਾਸਤੇ ਵਾਹਨ ਦਾ ਲੋਨ ਇੱਕ ਸਹੂਲਤ ਭਰਿਆ ਅਤੇ ਲਚਕਦਾਰ ਤਰੀਕਾ ਹੈ। ਆਪਣੇ ਬਜਟ ਵਿੱਚ ਸਹੀ ਬੈਠਣ ਵਾਲੇ ਕਰਜ਼ੇ ਦੇ ਨਾਲ ਆਪਣੇ ਲਈ ਸਹੀ ਵਾਹਨ ਖਰੀਦੋ।

ਵਾਹਨ ਦੇ ਕਰਜ਼ੇ ਬਾਰੇ ਵਧੇਰੇ ਜਾਣੋ

ਕਾਰ ਲਈ ਕਰਜ਼ਾ ਲੈਣਾ

ਤੁਹਾਡਾ ਘਰ ਸ਼ਾਇਦ ਤੁਹਾਡੀ ਸਭ ਤੋਂ ਵੱਡੀ ਇਕੱਲੀ ਖਰੀਦਾਰੀ ਹੋਵੇਗਾ। TD ਮੋਰਗੇਜ ਵਿਸ਼ੇਸ਼ੱਗ ਤੁਹਾਡੀਆਂ ਲੋੜਾਂ ਦੇ ਅਨੁਸਾਰ ਸਹੀ ਮੋਰਗੇਜ (ਗਿਰਵੀਨਾਮਾ) ਚੁਣਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।

ਮੋਰਗੇਜਾਂ ਬਾਰੇ ਵਧੇਰੇ ਜਾਣੋ

ਘਰ ਲਈ ਕਰਜ਼ਾ ਲੈਣਾ

TD ਕੋਲ ਤੁਹਾਡੇ ਛੋਟੇ ਕਾਰੋਬਾਰ ਦੀਆਂ ਬੈਂਕਿੰਗ ਲੋੜਾਂ ਵਾਸਤੇ ਸਾਰੇ ਹੱਲ ਹਨ। ਸਾਡੇ ਛੋਟਾ ਕਾਰੋਬਾਰ ਸਲਾਹਕਾਰ ਤੁਹਾਡੇ ਕਾਰੋਬਾਰ ਲਈ ਸਹੀ ਬੈਂਕਿੰਗ ਹੱਲ ਚੁਣਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।

ਛੋਟੇ ਕਾਰੋਬਾਰ ਲਈ ਬੈਂਕਿੰਗ ਵਿਕਲਪਾਂ
ਬਾਰੇ ਪਤਾ ਕਰੋ

ਕੋਈ ਕਾਰੋਬਾਰ ਸ਼ੁਰੂ ਕਰਨਾ

ਇੱਕ ਰਿਟਾਇਰਮੇਂਟ ਸੇਵਿੰਗ ਪਲਾਨ (RSP) ਕੈਨੇਡਾ ਦੀ ਸਰਕਾਰ ਵੱਲੋਂ ਪ੍ਰਾਯੋਜਿਤ ਬਚਤ ਦਾ ਪ੍ਰਬੰਧ ਹੈ ਜੋ ਤੁਹਾਨੂੰ ਖਾਸ ਟੈਕਸ ਫਾਇਦੇ ਮੁਹੱਈਆ ਕਰਦਾ ਹੈ। ਇਹ ਆਰਾਮਦੇਹ ਰਿਟਾਇਰਮੈਂਟ ਵਾਸਤੇ ਬਚਤ ਕਰਨ ਦਾ ਵਧੀਆ ਤਰੀਕਾ ਹੈ। ਤੁਸੀਂ ਜੋ ਯੋਗਦਾਨ ਪਾਉਂਦੇ ਹੋ ਉਹਨਾਂ 'ਤੇ ਟੈਕਸ ਕੱਟਿਆ ਜਾਂਦਾ ਹੈ ਅਤੇ RSP ਵਿੱਚ ਤੁਹਾਡਾ ਪੈਸਾ ਟੈਕਸ-ਮੁਲਤਵੀ ਅਧਾਰ 'ਤੇ ਵਧਦਾ ਹੈ।

RSP ਦੇ ਨਾਲ ਆਪਣੀ ਰਿਟਾਇਰਮੈਂਟ
ਵਾਸਤੇ ਬਚਤ ਕਰੋ

ਰਿਟਾਇਰਮੈਂਟ ਲਈ ਬਚਤ ਕਰਨੀ

TD ਡਾਇਰੈਕਟ ਇਨਵੇਸਟਿੰਗ ਆਤਮ-ਵਿਸ਼ਵਾਸ ਦੇ ਨਾਲ ਨਿਵੇਸ਼ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਟ੍ਰੇਡਿੰਗ ਪਲੇਟਫਾਰਮ, ਔਨਲਾਈਨ ਸਾਧਨ ਅਤੇ ਸਮਰਥਨ ਪੇਸ਼ ਕਰਦਾ ਹੈ।

TD ਡਾਇਰੈਕਟ ਇਨਵੇਸਟਿੰਗ
ਬਾਰੇ ਜਾਣੋ

ਆਪਣੀਆਂ ਬਚਤਾਂ ਨੂੰ ਨਿਵੇਸ਼ ਕਰੋ ਅਤੇ ਟ੍ਰੇਡ ਕਰੋ

ਪੈਸੇ ਉਧਾਰ ਲੈਣਾ ਇੱਕ ਚੰਗਾ ਵਿੱਤੀ ਫੈਸਲਾ ਹੋ ਸਕਦਾ ਹੈ, ਜੇ ਉਹ ਸਮਝਦਾਰੀ ਨਾਲ ਲਿਆ ਜਾਂਦਾ ਹੈ। ਉਹ ਚੀਜ਼ਾਂ ਲਵੋ ਜੋ ਤੁਸੀਂ ਚਾਹੁੰਦੇ ਹੋ ਅਤੇ ਆਪਣੀ ਸਥਿਤੀ ਦੇ ਅਨੁਸਾਰ ਸਹੀ ਉਧਾਰ ਦੀ ਵਰਤੋਂ ਕਰੋ।

ਨਿੱਜੀ ਕਰਜ਼ਿਆਂ ਬਾਰੇ
ਵਧੇਰੇ ਜਾਣੋ

ਕ੍ਰੈਡਿਟ ਦੀਆਂ ਲਾਈਨਾਂ ਬਾਰੇ
ਵਧੇਰੇ ਜਾਣੋ

ਪੈਸਾ ਉਧਾਰ ਲਓ

ਕੀਮਤੀ ਧਾਤਾਂ ਬਹੁਤ ਵਧੀਆ ਨਿਵੇਸ਼ ਹੁੰਦੀਆਂ ਹਨ ਅਤੇ ਇਹ ਬਹੁਮੁੱਲਾ ਤੋਹਫਾ ਵੀ ਹੋ ਸਕਦੀਆਂ ਹਨ। ਅਸੀਂ TD ਸ਼ਾਖਾਵਾਂ ਤੇ ਤੁਹਾਡੇ ਲਈ ਸੋਨਾ ਜਾਂ ਚਾਂਦੀ ("ਇੱਟਾਂ"), ਸਿੱਕੇ ਅਤੇ ਸਰਟੀਫਕੇਟ ਖਰੀਦਣਾ ਆਸਾਨ ਬਣਾਉਂਦੇ ਹਾਂ।

ਸੋਨਾ ਜਾਂ ਚਾਦੀ, ਸਿੱਕੇ ਅਤੇ ਸਰਟੀਫਿਕੇਟ ਕਿਵੇਂ ਖਰੀਦੀਏ

ਕੀਮਤੀ ਧਾਤਾਂ ਖਰੀਦੋ

ਅਸੀਂ 100 ਤੋਂ ਵੱਧ ਸਾਲਾਂ ਤੋਂ ਕੈਨੇਡਾ ਵਿੱਚ ਨਵੇਂ
ਆਉਣ ਵਾਲਿਆਂ ਨੂੰ ਸੇਵਾ ਦੇ ਰਹੇ ਹਾਂ

ਜਦੋਂ ਤੁਸੀਂ TD ਨਾਲ ਬੈਂਕਿੰਗ ਕਰਦੇ ਹੋ, ਤੁਹਾਡਾ ਪੈਸਾ ਅਤੇ ਨਿੱਜੀ ਜਾਣਕਾਰੀ ਹਮੇਸ਼ਾਂ ਸੁਰੱਖਿਅਤ ਹੁੰਦੇ ਹਨ।

1,150 ਤੋਂ ਵੱਧ ਸ਼ਾਖਾਵਾਂ — ਕੈਨੇਡਾ ਦੇ ਦੂਜੇ ਬੈਂਕਾਂ ਤੋਂ ਬਾਅਦ ਅਤੇ ਜ਼ਿਆਦਾ ਦੇਰ ਤਕ ਖੁਲ੍ਹਦੀਆਂ ਹਨ, ਜਿਨ੍ਹਾਂ ਵਿੱਚੋਂ 400 ਐਤਵਾਰ ਨੂੰ ਖੁਲ੍ਹਦੀਆਂ ਹਨ।2

200 ਤੋਂ ਵੱਧ ਭਾਸ਼ਾਵਾਂ ਵਿੱਚ ਸੇਵਾਵਾਂ।

ਕੈਨੇਡਾ ਵਿੱਚ ਨਵੇਂ ਆਏ ਲੋਕਾਂ ਲਈ ਇਹਨਾਂ ਹੋਰ ਹੱਲਾਂ ਬਾਰੇ ਜਾਣੋ

ਸਾਡਾ ਨਿਊ ਟੂ ਕੈਨੇਡਾ ਪੈਕੇਜ

ਕੈਨੇਡਾ ਵਿੱਚ ਨਵੇਂ ਆਏ ਲੋਕਾਂ ਲਈ ਸਾਡੇ ਪੈਕੇਜ ਵਿੱਚ ਉਹ ਸਭ ਕੁਝ ਹੈ
ਜਿਸਦੀ ਤੁਹਾਨੂੰ ਸ਼ੁਰੂਆਤ ਕਰਨ ਲਈ ਲੋੜ ਹੈ।


ਜਦੋਂ ਤੁਸੀਂ ਕਿਸੇ TD ਸ਼ਾਖਾ ਵਿੱਚ ਜਾਂਦੇ ਹੋ, ਤਾਂ ਤੁਹਾਨੂੰ ਪਛਾਣ ਦੇ 2 ਸਬੂਤ ਲਿਆਉਣ ਦੀ ਲੋੜ ਹੋਵੇਗੀ:

(1). ਹੇਠਾਂ ਦਿੱਤੇ ਦਸਤਾਵੇਜ਼ਾਂ ਵਿੱਚੋਂ ਇੱਕ:

  • ਸਥਾਈ ਨਿਵਾਸੀ ਦਾ ਕਾਰਡ
  • ਸਥਾਈ ਨਿਵਾਸੀ ਦੀ ਪੁਸ਼ਟੀ (IMM ਫਾਰਮ 5292)
  • ਅਸਥਾਈ ਪਰਮਿਟ (IMM ਫਾਰਮ 1442, 1208, 1102)

(2). ਹੇਠਾਂ ਦਿੱਤੇ ਦਸਤਾਵੇਜ਼ਾਂ ਵਿੱਚੋਂ ਇੱਕ:

  • ਜਾਇਜ਼ ਪਾਸਪੋਰਟ
  • ਕੈਨੇਡਾ ਦਾ ਡਰਾਇਵਰ ਦਾ ਲਾਇਸੈਂਸ
  • ਕੈਨੇਡਾ ਦੀ ਸਰਕਾਰ ਦਾ ਪਛਾਣ ਕਾਰਡ
ਨਿਊ ਟੂ ਕੈਨੇਡਾ ਬੈਂਕਿੰਗ ਪੈਕੇਜ ਦੇ ਯੋਗ ਬਣਨ ਲਈ:
  • ਤੁਸੀਂ 2 ਜਾਂ ਘੱਟ ਸਾਲਾਂ ਲਈ ਕੈਨੇਡਾ ਦੇ ਜਾਂ ਤਾਂ ਸਥਾਈ ਨਿਵਾਸੀ ਜਾਂ ਅਸਥਾਈ ਨਿਵਾਸੀ ਹੋਵੋ
  • ਤੁਸੀਂ ਆਪਣੇ ਸਥਾਈ ਨਿਵਾਸੀ ਦੇ ਕਾਰਡ ਜਾਂ ਅਸਥਾਈ ਪਰਮਿਟ ਦੇ ਮਾਧਿਅਮ ਨਾਲ ਆਪਣੇ ਦਰਜੇ ਦਾ ਸਬੂਤ ਮੁਹੱਈਆ ਕਰੋ।
  • ਤੁਸੀਂ ਕਦੇ ਵੀ TD ਚੈਕਿੰਗ ਖਾਤਾ ਖੋਲ੍ਹਿਆ ਜਾਂ ਰੱਖਿਆ ਨਾ ਹੋਵੇ
  • ਆਪਣੇ ਸੂਬੇ ਜਾਂ ਰਿਹਾਇਸ਼ ਦੇ ਖੇਤਰ ਵਿੱਚ ਤੁਸੀਂ ਬਾਲਗ ਉਮਰ ਦੇ ਹੋਵੋ।

TD ਮਦਦ ਕਰਦਾ ਹੈ

ਤੁਸੀਂ ਪੁੱਛਦੇ ਹੋ, ਅਸੀਂ ਜਵਾਬ ਦਿੰਦੇ ਹਾਂ