ਕੈਨੇਡਾ ਦੇ ਬਚਤ ਖਾਤਿਆਂ ਬਾਰੇ ਜਾਣੋ

ਆਪਣੇ ਟੀਚਿਆਂ ਦੇ ਲਈ ਬਚਤ ਕਰਦੇ ਸਮੇਂ ਵਿਆਜ ਕਮਾਓ

ਆਪਣੇ ਟੀਚਿਆਂ ਦੇ ਲਈ ਬਚਤ ਕਰਦੇ ਸਮੇਂ ਵਿਆਜ ਕਮਾਓ

ਪੈਸਿਆਂ ਦੀ ਬਚਤ ਕਰਨੀ ਆਪਣੇ ਵਿੱਤੀ ਟੀਚਿਆਂ ਲਈ ਯੋਜਨਾ ਬਨਾਉਣ ਅਤੇ ਆਪਣੀ ਜ਼ਿੰਦਗੀ ਨੂੰ ਅੱਗੇ ਤੋਰਨ ਦਾ ਸਮਾਰਟ ਤਰੀਕਾ ਹੈ। ਜਦੋਂ ਤੁਹਾਡੀਆਂ ਬਚਤਾਂ ਆਸਾਨ ਪਹੁੰਚ ਦੇ ਵਿੱਚ ਹੁੰਦੀਆਂ ਹਨ, ਤਾਂ ਤੁਸੀਂ ਉਹਨਾਂ ਨੂੰ ਸੰਕਟਕਾਲਾਂ, ਸਫਰ ਜਾਂ ਘਰ ਲਈ ਪੇਸ਼ਗੀ ਦੇਣ ਵਾਸਤੇ ਵਰਤ ਸਕਦੇ ਹੋ। ਇੱਕ ਬਚਤ ਖਾਤਾ ਆਪਣੀਆਂ ਬਚਤਾਂ ਨੂੰ ਵਧਾਉਣ ਦਾ ਸਭ ਤੋਂ ਜ਼ਿਆਦਾ ਸਹੂਲਤ ਭਰੇ ਤਰੀਕਿਆਂ ਵਿੱਚੋਂ ਇੱਕ ਹੈ। ਇਹ ਕਈ ਮਦਦਗਾਰ ਫਾਇਦੇ ਪੇਸ਼ ਕਰਦਾ ਹੈ।


ਇਹ ਤੁਹਾਡੇ ਪੈਸੇ ਰੱਖਣ ਲਈ ਸੁਰੱਖਿਅਤ ਸਥਾਨ ਹੈ।
 • ਇਹ ਤੁਹਾਡੇ ਪੈਸੇ ਰੱਖਣ ਲਈ ਸੁਰੱਖਿਅਤ ਸਥਾਨ ਹੈ।
 • ਆਪਣੀਆਂ ਲੋੜਾਂ 'ਤੇ ਨਿਰਭਰ ਕਰਦੇ ਹੋਏ ਤੁਸੀਂ ਵੱਖ-ਵੱਖ ਬਚਤ ਦੇ ਵਿਕਲਪਾਂ ਵਿੱਚੋਂ ਚੁਣ ਸਕਦੇ ਹੋ
 • ਤੁਹਾਡੇ ਕੋਲ ਆਪਣੇ ਪੈਸੇ ਤਕ ਆਸਾਨ ਪਹੁੰਚ ਹੁੰਦੀ ਹੈ ਜਦੋਂ ਤੁਹਾਨੂੰ ਇਸਦੀ ਲੋੜ ਹੋਵੇ


ਕੈਨੇਡਾ ਵਿੱਚ ਨਵੇਂ ਆਏ ਵਿਅਕਤੀ ਦੇ ਰੂਪ ਵਿੱਚ, ਤੁਹਾਨੂੰ ਇੱਕ ਬਚਤ ਖਾਤਾ ਖੋਲ੍ਹਣ ਲਈ ਕਿਸੇ ਸਥਾਨਕ TD ਸ਼ਾਖਾ ਵਿੱਚ ਜਾਣ ਦੀ ਲੋੜ ਹੋਵੇਗੀ।

ਮੈਨੂੰ ਆਪਣੇ ਨਾਲ ਕੀ ਲਿਆਉਣ ਦੀ ਲੋੜ ਹੈ?

ਆਪਣੇ ਪੈਸਿਆਂ ਦੀ ਬਚਤ ਕਰੋ

ਪੈਸੇ ਬਚਾਉਣ ਅਤੇ ਵਿਆਜ ਕਮਾਉਣ ਦੇ ਕਈ ਸੁਰੱਖਿਅਤ ਤਰੀਕੇ ਹਨ।

ਸਾਡੇ ਬਚਤ ਖਾਤਿਆਂ ਬਾਰੇ ਵਧੇਰੇ ਜਾਣਨਾ ਚਾਹੁੰਦੇ ਹੋ?

ਤੁਹਾਡੀ ਜੋ ਵੀ ਲੋੜ ਹੈ, ਸਾਡੇ ਕੋਲ ਉਸਦਾ ਹੱਲ ਹੈ

ਮੈਨੂੰ ਉਹਨਾਂ ਪੈਸਿਆਂ ਲਈ ਇੱਕ ਖਾਤਾ ਚਾਹੀਦਾ ਹੈ ਜੋ ਮੈਂ ਕੈਨੇਡਾ ਵਿੱਚ ਲਿਆ ਰਿਹਾ ਹਾਂ

ਭਾਵੇਂ ਤੁਹਾਨੂੰ ਆਪਣੇ ਪੈਸਿਆਂ ਤਕ ਕਿਸੇ ਵੀ ਸਮੇਂ ਪਹੁੰਚਣ ਦੀ ਲੋੜ ਹੋਵੇ, ਜਾਂ ਤੁਸੀਂ ਵਿਆਜ ਦੀ ਪ੍ਰੀਮਿਅਮ ਦਰ ਲੱਭ ਰਹੇ ਹੋਵੋ, ਸਾਡੇ ਕੋਲ ਤੁਹਾਡੇ ਲਈ ਖਾਤਾ ਹੈ।

ਸਾਡੇ ਬਚਤ ਖਾਤਿਆਂ ਬਾਰੇ ਪਤਾ ਕਰੋ

ਮੈਨੂੰ ਪੈਸੇ ਬਚਾਉਣ ਵਿੱਚ ਮਦਦ ਚਾਹੀਦੀ ਹੈ

TD ਤੁਹਾਡੇ ਚੈਂਕਿੰਗ ਖਾਤੇ ਤੋਂ ਤੁਹਾਡੇ ਬਚਤ ਖਾਤੇ ਵਿੱਚ ਪਹਿਲਾਂ ਤੋਂ ਅਧਿਕ੍ਰਿਤ ਟ੍ਰਾਂਸਫਰ ਸੇਵਾ ਸੈੱਟ ਕਰਨ ਵਿੱਚ ਮਦਦ ਕਰ ਸਕਦਾ ਹੈ। ਤੁਸੀਂ ਫੈਸਲਾ ਕਰਦੇ ਹੋ ਕਿ ਤੁਸੀਂ ਹਰ ਮਹੀਨੇ ਕਿੰਨੀ ਬਚਤ ਕਰਨੀ ਚਾਹੁੰਦੇ ਹੋ ਅਤੇ ਪੈਸੇ ਆਪਣੇ-ਆਪ ਟ੍ਰਾਂਸਫਰ ਕਰ ਦਿੱਤੇ ਜਾਂਦੇ ਹਨ। ਇਸ ਨੂੰ ਸੈੱਟ ਕਰਨਾ ਆਸਾਨ ਹੈ

ਪਹਿਲਾਂ ਤੋਂ ਅਧਿਕ੍ਰਿਤ ਟ੍ਰਾਂਸਫਰਾਂ ਬਾਰੇ ਜਾਣੋ

ਮੈਨੂੰ ਆਪਣੇ ਬੱਚੇ ਦੀ ਪੜ੍ਹਾਈ ਲਈ ਪੈਸੇ ਬਚਾਉਣਾ ਸ਼ੁਰੂ ਕਰਨ ਦੀ ਲੋੜ ਹੈ

ਭਵਿੱਖ ਦੇ ਪੜ੍ਹਾਈ ਦੇ ਖਰਚਿਆਂ ਲਈ ਬਚਤ ਕਰਨ ਦਾ ਇੱਕ ਚੰਗਾ ਤਰੀਕਾ ਹੈ ਇੱਕ ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ (RESP) ਖੋਲ੍ਹਣਾ। RESP ਦੇ ਨਾਲ, ਤੁਹਾਡੇ ਪਲਾਨ ਵਿੱਚ ਪੈਸਾ ਟੈਕਸ-ਮੁਲਤਵੀ ਅਧਾਰ 'ਤੇ ਵਧਦਾ ਹੈ। ਨਾਲ ਹੀ, ਤੁਹਾਡੀਆਂ ਬਚਤਾਂ ਨੂੰ ਵਧਾਉਣ ਵਿੱਚ ਮਦਦ ਕਰਨ ਲਈ ਕੈਨੇਡਾ ਦੀ ਸਰਕਾਰ ਗ੍ਰਾਂਟਾਂ ਦਿੰਦੀ ਹੈ।

RESP ਬਾਰੇ ਜਾਣੋ

ਅਸੀਂ 100 ਤੋਂ ਵੱਧ ਸਾਲਾਂ ਤੋਂ ਕੈਨੇਡਾ ਵਿੱਚ ਨਵੇਂ
ਆਉਣ ਵਾਲਿਆਂ ਨੂੰ ਸੇਵਾ ਦੇ ਰਹੇ ਹਾਂ

ਜਦੋਂ ਤੁਸੀਂ TD ਨਾਲ ਬੈਂਕਿੰਗ ਕਰਦੇ ਹੋ, ਤੁਹਾਡਾ ਪੈਸਾ ਅਤੇ ਨਿੱਜੀ ਜਾਣਕਾਰੀ ਹਮੇਸ਼ਾਂ ਸੁਰੱਖਿਅਤ ਹੁੰਦੇ ਹਨ।

1,150 ਤੋਂ ਵੱਧ ਸ਼ਾਖਾਵਾਂ — ਕੈਨੇਡਾ ਦੇ ਦੂਜੇ ਬੈਂਕਾਂ ਤੋਂ ਬਾਅਦ ਅਤੇ ਜ਼ਿਆਦਾ ਦੇਰ ਤਕ ਖੁਲ੍ਹਦੀਆਂ ਹਨ, ਜਿਨ੍ਹਾਂ ਵਿੱਚੋਂ 400 ਐਤਵਾਰ ਨੂੰ ਖੁਲ੍ਹਦੀਆਂ ਹਨ।2

200 ਤੋਂ ਵੱਧ ਭਾਸ਼ਾਵਾਂ ਵਿੱਚ ਸੇਵਾਵਾਂ।

ਕੈਨੇਡਾ ਵਿੱਚ ਨਵੇਂ ਆਏ ਲੋਕਾਂ ਲਈ ਇਹਨਾਂ ਹੋਰ ਹੱਲਾਂ ਬਾਰੇ ਜਾਣੋ

ਸਾਡਾ ਨਿਊ ਟੂ ਕੈਨੇਡਾ ਪੈਕੇਜ


ਕੈਨੇਡਾ ਵਿੱਚ ਨਵੇਂ ਆਏ ਲੋਕਾਂ ਲਈ ਸਾਡੇ ਪੈਕੇਜ ਵਿੱਚ ਬਚਤ ਖਾਤਾ ਸ਼ਾਮਲ ਹੁੰਦਾ ਹੈ।


ਜਦੋਂ ਤੁਸੀਂ ਕਿਸੇ TD ਸ਼ਾਖਾ ਵਿੱਚ ਜਾਂਦੇ ਹੋ, ਤਾਂ ਤੁਹਾਨੂੰ ਪਛਾਣ ਦੇ 2 ਸਬੂਤ ਲਿਆਉਣ ਦੀ ਲੋੜ ਹੋਵੇਗੀ:

(1). ਹੇਠਾਂ ਦਿੱਤੇ ਦਸਤਾਵੇਜ਼ਾਂ ਵਿੱਚੋਂ ਇੱਕ:

 • ਸਥਾਈ ਨਿਵਾਸੀ ਦਾ ਕਾਰਡ
 • ਸਥਾਈ ਨਿਵਾਸੀ ਦੀ ਪੁਸ਼ਟੀ (IMM ਫਾਰਮ 5292)
 • ਅਸਥਾਈ ਪਰਮਿਟ (IMM ਫਾਰਮ 1442, 1208, 1102)

(2). ਹੇਠਾਂ ਦਿੱਤੇ ਦਸਤਾਵੇਜ਼ਾਂ ਵਿੱਚੋਂ ਇੱਕ:

 • ਜਾਇਜ਼ ਪਾਸਪੋਰਟ
 • ਕੈਨੇਡਾ ਦਾ ਡਰਾਇਵਰ ਦਾ ਲਾਇਸੈਂਸ
 • ਕੈਨੇਡਾ ਦੀ ਸਰਕਾਰ ਦਾ ਪਛਾਣ ਕਾਰਡ
ਨਿਊ ਟੂ ਕੈਨੇਡਾ ਬੈਂਕਿੰਗ ਪੈਕੇਜ ਦੇ ਯੋਗ ਬਣਨ ਲਈ:
 • ਤੁਸੀਂ 2 ਜਾਂ ਘੱਟ ਸਾਲਾਂ ਲਈ ਕੈਨੇਡਾ ਦੇ ਜਾਂ ਤਾਂ ਸਥਾਈ ਨਿਵਾਸੀ ਜਾਂ ਅਸਥਾਈ ਨਿਵਾਸੀ ਹੋਵੋ
 • ਤੁਸੀਂ ਆਪਣੇ ਸਥਾਈ ਨਿਵਾਸੀ ਦੇ ਕਾਰਡ ਜਾਂ ਅਸਥਾਈ ਪਰਮਿਟ ਦੇ ਮਾਧਿਅਮ ਨਾਲ ਆਪਣੇ ਦਰਜੇ ਦਾ ਸਬੂਤ ਮੁਹੱਈਆ ਕਰੋ।
 • ਤੁਸੀਂ ਕਦੇ ਵੀ TD ਚੈਕਿੰਗ ਖਾਤਾ ਖੋਲ੍ਹਿਆ ਜਾਂ ਰੱਖਿਆ ਨਾ ਹੋਵੇ
 • ਆਪਣੇ ਸੂਬੇ ਜਾਂ ਰਿਹਾਇਸ਼ ਦੇ ਖੇਤਰ ਵਿੱਚ ਤੁਸੀਂ ਬਾਲਗ ਉਮਰ ਦੇ ਹੋਵੋ।

TD ਮਦਦ ਕਰਦਾ ਹੈ

ਤੁਸੀਂ ਪੁੱਛਦੇ ਹੋ, ਅਸੀਂ ਜਵਾਬ ਦਿੰਦੇ ਹਾਂ