ਦੁਨੀਆਂ ਵਿੱਚ ਕਿਸੇ ਵੀ ਜਗ੍ਹਾ ਤੇ ਪੇਸੇ ਭੇਜੋ

ਮਨੀ-ਟ੍ਰਾਂਸਫਰ-ਹੀਰੋ-ਬੈਨਰ

ਔਨਲਾਈਨ, ਵਾਇਰ ਟ੍ਰਾਂਸਫਰ, ਬੈਂਕ ਡ੍ਰਾਫਟ ਜਾਂ ਪ੍ਰਮਾਣੀਕ੍ਰਿਤ ਚੈੱਕ ਦੇ ਦੁਆਰਾ ਪੈਸੇ ਟ੍ਰਾਂਸਫਰ ਕਰੋ

ਅਸੀਂ ਜਾਣਦੇ ਹਾਂ ਕਿ ਜੱਦੀ ਦੇਸ਼ ਵਿੱਚ ਆਪਣੇ ਪਰਿਵਾਰ ਅਤੇ ਦੋਸਤਾਂ ਦਾ ਧਿਆਨ ਰੱਖਣਾ ਕਿੰਨਾ ਮਹੱਤਵਪੂਰਨ ਹੁੰਦਾ ਹੈ। ਇਸ ਲਈ ਅਸੀਂ ਤੁਹਾਨੂੰ ਪੈਸੇ ਭੇਜਣ ਲਈ ਕਈ ਸੁਰੱਖਿਅਤ ਅਤੇ ਸਲਾਮਤ ਵਿਕਲਪ ਦਿੰਦੇ ਹਾਂ।


ਔਰਤ ਦੇ ਨਾਲ ਇੱਕ ਮਰਦ

ਸਾਡੀ ਮਨੀ ਟ੍ਰਾਂਸਫਰ ਸੇਵਾ ਦੀ ਵਰਤੋਂ ਕਰਨ ਲਈ, ਤੁਹਾਨੂੰ ਇੱਕ ਬੈਂਕ ਖਾਤਾ ਖੋਲ੍ਹਣ ਦੀ ਲੋੜ ਹੋਵੇਗੀ।


ਕੈਨੇਡਾ ਵਿੱਚ ਨਵੇਂ ਆਏ ਵਿਅਕਤੀ ਦੇ ਰੂਪ ਵਿੱਚ, ਤੁਹਾਨੂੰ ਇੱਕ ਬਚਤ ਖਾਤਾ ਖੋਲ੍ਹਣ ਲਈ ਕਿਸੇ ਸਥਾਨਕ TD ਸ਼ਾਖਾ ਵਿੱਚ ਜਾਣ ਦੀ ਲੋੜ ਹੋਵੇਗੀ।

ਮੈਨੂੰ ਆਪਣੇ ਨਾਲ ਕੀ ਲਿਆਉਣ ਦੀ ਲੋੜ ਹੈ?

ਵਿਦੇਸ਼ੀ ਕਰੰਸੀ ਅਤੇ ਸਫਰ ਬੀਮਾ

ਬੱਚੇ ਨਾਲ ਔਰਤ ਸ਼ੀਸ਼ੇ ਵਿੱਚ ਦੇਖ ਰਹੀ ਹੈ

ਅਸੀਂ ਪੈਸੇ ਨੂੰ ਤੁਹਾਡੀ ਲੋੜ ਦੀ ਮੁਦਰਾ ਵਿੱਚ ਬਦਲਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ। ਤੁਸੀਂ ਔਨਲਾਈਨ, ਕਿਸੇ ਸ਼ਾਖਾ ਵਿੱਚ ਜਾਂ ਫੋਨ ਦੁਆਰਾ ਵੀ ਵਿਦੇਸ਼ੀ ਮੁਦਰਾ ਮੰਗਵਾ ਸਕਦੇ ਹੋ — ਚੋਣ ਤੁਹਾਡੀ ਹੈ।

ਵਿਦੇਸ਼ੀ ਮੁਦਰਾ ਸੇਵਾਵਾਂ

ਮੁਦਰਾ ਪਰਿਵਰਤਨ ਕੈਲਕੁਲੇਟਰ

ਦੋ ਬੱਚਿਆਂ ਦੇ ਨਾਲ ਇੱਕ ਔਰਤ ਬੀਚ ਤੇ ਸੈਰ ਕਰ ਰਹੀ ਹੈ

ਕੀ ਤੁਸੀਂ ਆਪਣੇ ਜੱਦੀ ਦੇਸ਼ ਜਾਣ ਦੀ ਜਾਂ ਛੁੱਟੀਆਂ ਤੇ ਜਾਣ ਦੀ ਯੋਜਨਾ ਬਣਾ ਰਹੇ ਹੋ? ਸਫਰ ਮੈਡੀਕਲ ਬੀਮੇ ਦੇ ਨਾਲ ਮਿਲਦੀ ਸੁਰੱਖਿਆ ਦਾ ਆਨੰਦ ਮਾਣੋ2

ਸਫਰ ਮੈਡੀਕਲ ਬੀਮਾ ਜੋ ਤੁਹਾਡੀਆਂ ਲੋੜਾਂ ਦੇ ਅਨੁਸਾਰ ਸਹੀ ਹੈ

ਅਸੀਂ 100 ਤੋਂ ਵੱਧ ਸਾਲਾਂ ਤੋਂ ਕੈਨੇਡਾ ਵਿੱਚ ਨਵੇਂ
ਆਉਣ ਵਾਲਿਆਂ ਨੂੰ ਸੇਵਾ ਦੇ ਰਹੇ ਹਾਂ

ਜਦੋਂ ਤੁਸੀਂ TD ਨਾਲ ਬੈਂਕਿੰਗ ਕਰਦੇ ਹੋ, ਤੁਹਾਡਾ ਪੈਸਾ ਅਤੇ ਨਿੱਜੀ ਜਾਣਕਾਰੀ ਹਮੇਸ਼ਾਂ ਸੁਰੱਖਿਅਤ ਹੁੰਦੇ ਹਨ।

1,150 ਤੋਂ ਵੱਧ ਸ਼ਾਖਾਵਾਂ — ਕੈਨੇਡਾ ਦੇ ਦੂਜੇ ਬੈਂਕਾਂ ਤੋਂ ਬਾਅਦ ਅਤੇ ਜ਼ਿਆਦਾ ਦੇਰ ਤਕ ਖੁੱਲ੍ਹਦੀਆਂ ਹਨ, ਜਿਨ੍ਹਾਂ ਵਿੱਚੋਂ 400 ਐਤਵਾਰ ਨੂੰ ਖੁੱਲ੍ਹਦੀਆਂ ਹਨ।3

200 200 ਤੋਂ ਵੱਧ ਭਾਸ਼ਾਵਾਂ ਵਿੱਚ ਸੇਵਾਵਾਂ।

ਕੈਨੇਡਾ ਵਿੱਚ ਨਵੇਂ ਆਏ ਲੋਕਾਂ ਲਈ ਇਹਨਾਂ ਹੋਰ ਹੱਲਾਂ ਬਾਰੇ ਜਾਣੋ

ਸਾਡਾ ਨਿਊ ਟੂ ਕੈਨੇਡਾ ਪੈਕੇਜ

ਕੈਨੇਡਾ ਵਿੱਚ ਨਵੇਂ ਆਏ ਲੋਕਾਂ ਲਈ ਸਾਡੇ ਪੈਕੇਜ ਵਿੱਚ ਮਨੀ ਟ੍ਰਾਂਸਫਰ ਸੇਵਾ ਸ਼ਾਮਲ ਹੈ — ਜਿਸ ਵਿੱਚ 6 ਮਹੀਨਿਆਂ ਲਈ ਹਰੇਕ ਮਹੀਨੇ ਇੱਕ ਮੁਫਤ Visa Direct ਟ੍ਰਾਂਸਫਰ ਸੇਵਾ ਫੀਸ ਸ਼ਾਮਲ ਹੁੰਦੀ ਹੈ।


ਜਦੋਂ ਤੁਸੀਂ ਕਿਸੇ TD ਸ਼ਾਖਾ ਵਿੱਚ ਜਾਂਦੇ ਹੋ, ਤਾਂ ਤੁਹਾਨੂੰ ਪਛਾਣ ਦੇ 2 ਸਬੂਤ ਲਿਆਉਣ ਦੀ ਲੋੜ ਹੋਵੇਗੀ:

(1). ਹੇਠਾਂ ਦਿੱਤੇ ਦਸਤਾਵੇਜ਼ਾਂ ਵਿੱਚੋਂ ਇੱਕ:

  • ਸਥਾਈ ਨਿਵਾਸੀ ਦਾ ਕਾਰਡ
  • ਸਥਾਈ ਨਿਵਾਸੀ ਦੀ ਪੁਸ਼ਟੀ (IMM ਫਾਰਮ 5292)
  • ਅਸਥਾਈ ਪਰਮਿਟ (IMM ਫਾਰਮ 1442, 1208, 1102)

(2). ਹੇਠਾਂ ਦਿੱਤੇ ਦਸਤਾਵੇਜ਼ਾਂ ਵਿੱਚੋਂ ਇੱਕ:

  • ਜਾਇਜ਼ ਪਾਸਪੋਰਟ
  • ਕੈਨੇਡਾ ਦਾ ਡਰਾਇਵਰ ਦਾ ਲਾਇਸੈਂਸ
  • ਕੈਨੇਡਾ ਦੀ ਸਰਕਾਰ ਦਾ ਪਛਾਣ ਕਾਰਡ
ਨਿਊ ਟੂ ਕੈਨੇਡਾ ਬੈਂਕਿੰਗ ਪੈਕੇਜ ਦੇ ਯੋਗ ਬਣਨ ਲਈ:
  • ਤੁਸੀਂ 2 ਜਾਂ ਘੱਟ ਸਾਲਾਂ ਲਈ ਕੈਨੇਡਾ ਦੇ ਜਾਂ ਤਾਂ ਸਥਾਈ ਨਿਵਾਸੀ ਜਾਂ ਅਸਥਾਈ ਨਿਵਾਸੀ ਹੋਵੋ
  • ਤੁਸੀਂ ਆਪਣੇ ਸਥਾਈ ਨਿਵਾਸੀ ਦੇ ਕਾਰਡ ਜਾਂ ਅਸਥਾਈ ਪਰਮਿਟ ਦੇ ਮਾਧਿਅਮ ਨਾਲ ਆਪਣੇ ਦਰਜੇ ਦਾ ਸਬੂਤ ਮੁਹੱਈਆ ਕਰੋ।
  • ਤੁਸੀਂ ਕਦੇ ਵੀ TD ਚੈਕਿੰਗ ਖਾਤਾ ਖੋਲ੍ਹਿਆ ਜਾਂ ਰੱਖਿਆ ਨਾ ਹੋਵੇ
  • ਆਪਣੇ ਸੂਬੇ ਜਾਂ ਰਿਹਾਇਸ਼ ਦੇ ਖੇਤਰ ਵਿੱਚ ਤੁਸੀਂ ਬਾਲਗ ਉਮਰ ਦੇ ਹੋਵੋ।

TD ਮਦਦ ਕਰਦਾ ਹੈ

ਤੁਸੀਂ ਪੁੱਛਦੇ ਹੋ, ਅਸੀਂ ਜਵਾਬ ਦਿੰਦੇ ਹਾਂ