ਕੈਨੇਡਾ ਦੇ ਚੈਕਿੰਗ ਖਾਤਿਆਂ ਬਾਰੇ ਜਾਣੋ

ਚੈਕਿੰਗ ਖਾਤਾ ਹੀਰੋ ਬੈਨਰ

TD ਕੋਲ ਤੁਹਾਡੀਆਂ ਰੋਜ਼ਾਨਾ ਲੋੜਾਂ ਲਈ ਬੈਂਕ ਖਾਤਾ ਹੈ

ਪਹੁੰਚਣ ਤੋਂ ਬਾਅਦ, ਤੁਹਾਨੂੰ ਆਪਣਾ ਪੈਸਾ ਰੱਖਣ ਵਾਸਤੇ ਸੁਰੱਖਿਅਤ ਸਥਾਨ ਦੀ ਲੋੜ ਹੋਵੇਗੀ। ਕੈਨੇਡਾ ਵਿੱਚ, ਜ਼ਿਆਦਾਤਰ ਲੋਕਾਂ ਕੋਲ ਆਪਣੇ ਰੋਜ਼ਮਰ੍ਹਾ ਦੇ ਬੈਂਕ ਖਾਤੇ ਦੇ ਰੂਪ ਵਿੱਚ ਇੱਕ “ਚੈਕਿੰਗ ਖਾਤਾ” ਹੁੰਦਾ ਹੈ। ਇੱਕ ਚੈਕਿੰਗ ਖਾਤਾ ਅਜਿਹਾ ਖਾਤਾ ਹੈ ਜਿਸ ਨੂੰ ਤੁਸੀਂ ਆਪਣੀਆਂ ਰੋਜ਼ਾਨਾ ਟ੍ਰੈਜੈਕਸ਼ਨਾਂ ਲਈ ਵਰਤ ਸਕਦੇ ਹੋ।


ਕੈਮਰੇ ਦੇ ਨਾਲ ਕੁੜੀ
 • ਕਿਸੇ ਵੀ TD ਸ਼ਾਖਾ ਜਾਂ ATM (ਆਟੋਮੇਟਿਸ ਬੈਂਕ ਮਸ਼ੀਨ) ਤੋਂ ਜਿੰਨੀ ਵਾਰ ਚਾਹੋ ਪੈਸੇ ਕਢਵਾਓ
 • ਸੁਰੱਖਿਅਤ ਫੋਨ ਅਤੇ ਆਨਲਾਈਨ ਬੈਂਕਿੰਗ
 • ਆਪਣੇ TD ਐਕਸੈਸ ਕਾਰਡ (ਬੈਂਕ ਕਾਰਡ) ਦੇ ਨਾਲ ਬਿਲਾਂ ਦਾ ਭੁਗਤਾਨ ਕਰੋ, ਆਨਲਾਈਨ ਖਰੀਦਾਰੀ ਕਰੋ ਜਾਂ ਦੁਨੀਆਂ ਭਰ ਵਿੱਚ ਸਟੋਰ ਅੰਦਰ ਖਰੀਦਾਰੀ ਕਰੋ।
 • ਮੋਬਾਇਲ ਬੈਂਕਿੰਗ
 • ਪੈਸੇ ਜਮ੍ਹਾਂ ਕਰੋ
 • ਮੁਫਤ ਆਨਲਾਈਨ ਸਟੇਟਮੈਂਟਾਂ ਪ੍ਰਾਪਤ ਕਰੋ
 • ਦੁਨੀਆਂ ਵਿੱਚ ਲਗਭਗ ਕਿਸੇ ਵੀ ਜਗ੍ਹਾ ਤੇ ਔਨਲਾਈਨ ਪੈਸੇ ਭੇਜੋ Visa Direct ਟ੍ਰਾਂਸਫਰ ਸੇਵਾ ਦੇ ਨਾਲ

ਅਸੀਂ ਤੁਹਾਡੀ ਭਾਸ਼ਾ ਬੋਲਦੇ ਹਾਂ, ਅਤੇ 1,150 ਤੋਂ ਵੱਧ ਸ਼ਾਖਾਵਾਂ ਦੇ ਨਾਲ, ਸਾਨੂੰ ਲੱਭਣਾ ਆਸਾਨ ਹੈ।

ਤੁਹਾਡੀਆਂ ਲੋੜਾਂ ਪੂਰੀਆਂ ਕਰਨ ਲਈ ਸਾਡੇ ਕੋਲ ਸਹੀ ਉਤਪਾਦ ਅਤੇ ਸੇਵਾਵਾਂ ਹਨ।

ਮੈਨੂੰ ਪੈਸਿਆਂ ਦੇ ਸੰਬੰਧ ਵਿੱਚ ਮਦਦ ਚਾਹੀਦੀ ਹੈ

ਓਵਰਡ੍ਰਾਫਟ ਸੁਰੱਖਿਆ1 ਤੁਹਾਨੂੰ ਇਹ ਜਾਣਦੇ ਹੋਏ ਮਨ ਦੀ ਸ਼ਾਂਤੀ ਦਿੰਦੀ ਹੈ ਕਿ ਤੁਸੀਂ ਆਪਣੇ ਚੈਕਿੰਗ ਖਾਤੇ ਵਿੱਚ ਕਦੇ-ਕਦਾਈਂ ਹੋਣ ਵਾਲੀ - ਇੱਕ ਪ੍ਰਵਾਨਿਤ ਓਵਰਡ੍ਰਾਫਟ ਸੀਮਾ ਤਕ - ਨਕਦੀ ਦੀ ਕਮੀ ਬਾਰੇ ਚਿੰਤਾ ਨਾ ਕਰੋ।

ਓਵਰਡ੍ਰਾਫਟ ਸੁਰੱਖਿਆ ਬਾਰੇ ਹੋਰ ਜਾਣੋ

ਮੈਨੂੰ ਆਨਲਾਈਨ ਬੈਂਕਿੰਗ ਦੇ ਸੰਬੰਧ ਵਿੱਚ ਮਦਦ ਚਾਹੀਦੀ ਹੈ

EasyWeb ਇੰਟਰਨੈਟ ਬੈਂਕਿੰਗ ਦੇ ਨਾਲ ਆਨਲਾਈਨ ਬੈਂਕਿੰਗ ਕਰਨਾ ਆਸਾਨ, ਸੁਰੱਖਿਅਤ ਅਤੇ ਸਲਾਮਤ ਹੈ। ਸਾਡੇ ਆਨਲਾਈਨ ਟੂਰਾਂ ਅਤੇ ਡੈਮੋ ਦੇ ਨਾਲ ਅਸੀਂ ਤੁਹਾਡੇ ਲਈ ਆਨਲਾਈਨ ਬੈਂਕਿੰਗ ਨੂੰ ਸਿੱਖਣਾ ਆਸਾਨ ਬਣਾਉਂਦੇ ਹਾਂ।

ਇੱਕ ਟੂਰ ਕਰੋ ਜਾਂ ਡੈਮੋ ਅਜ਼ਮਾਓ

ਮੈਨੂੰ ਬੈਂਕ ਕਾਰਡ ਚਾਹੀਦਾ ਹੈ

TD ਐਕਸੈਸ ਕਾਰਡ ਚਿਪ-ਸਮਰਥਿਤ ਡੈਬਿਟ ਕਾਰਡ ਹੈ ਇਸਦਾ ਮਤਲਬ ਹੈ ਕਿ ਤੁਸੀਂ ਇਸ ਨੂੰ ਖਰੀਦਾਰੀਆਂ ਕਰਨ ਲਈ ਅਤੇ ਆਪਣੇ TD ਬੈਂਕ ਖਾਤਿਆਂ ਤਕ ਪਹੁੰਚਣ ਲਈ ਵਰਤ ਸਕਦੇ ਹੋ। ਪਰ ਤੁਸੀਂ ਇਸ ਨੂੰ ਸੁਰੱਖਿਅਤ ਢੰਗ ਨਾਲ ਆਨਲਾਈਨ ਖਰੀਦਾਰੀ ਕਰਨ, ਜਾਂ ਦੁਨੀਆਂ ਭਰ ਵਿੱਚ ਸਟੋਰਾਂ 'ਤੇ ਵਰਤ ਸਕਦੇ ਹੋ।

ਆਪਣੇ TD ਐਕਸੈਸ ਕਾਰਡ ਦੇ ਲਾਭਾਂ ਬਾਰੇ ਜਾਣੋ

ਮੈਂ ਅਮਰੀਕਾ ਵਿੱਚ ਬਹੁਤ ਜ਼ਿਆਦਾ ਸਫਰ ਕਰਦਾ/ਕਰਦੀ ਹਾਂ

ਕਰੌਸ-ਬਾਰਡਰ ਬੈਂਕਿੰਗ ਸੇਵਾ ਤੁਹਾਡੇ ਖਾਤਿਆਂ ਤਕ ਸਹੂਲਤ ਭਰੀ ਆਨਲਾਈਨ ਪਹੁੰਚ, ਜਾਂ ਅਮਰੀਕਾ ਵਿੱਚ ਸਭ ਤੋਂ ਜ਼ਿਆਦਾ ਸਹੂਲਤ ਭਰੀਆਂ ਥਾਂਵਾਂ 'ਤੇ ਸਥਿਤ 1,300 TD ਬੈਂਕ ਮਸ਼ੀਨਾਂ ਦੇ ਰਾਹੀਂ ਅਮਰੀਕਾ ਵਿੱਚ ਤੁਹਾਡੀ ਬੈਂਕਿੰਗ ਨੂੰ ਆਸਾਨ ਬਣਾ ਸਕਦੀ ਹੈ।

TD ਕਰੌਸ-ਬਾਰਡਰ ਬੈਂਕਿੰਗ ਦੀ ਸਹੂਲੀਅਤ ਬਾਰੇ ਜਾਣੋ

ਮੈਨੂੰ ਜ਼ਰੂਰੀ ਦਸਤਾਵੇਜ਼ ਅਤੇ ਗਹਿਣੇ ਰੱਖਣ ਲਈ ਕੋਈ ਜਗ੍ਹਾ ਚਾਹੀਦੀ ਹੈ

ਸੇਫ਼ਟੀ ਡਿਪਾਜ਼ਿਟ ਬਾਕਸ ਕੀਮਤੀ ਚੀਜ਼ਾਂ ਰੱਖਣ ਲਈ ਸੁਰੱਖਿਅਤ ਸਥਾਨ ਹੁੰਦੇ ਹਨ। ਕੁਝ ਮਾਮਲਿਆਂ ਵਿੱਚ, ਜਦੋਂ ਤੁਸੀਂ ਇੱਕ ਯੋਗ ਬੈਂਕ ਖਾਤਾ ਖੋਲ੍ਹਦੇ ਹੋ ਤਾਂ ਜੇ ਤੁਹਾਡੀ ਸ਼ਾਖਾ ਵਿੱਚ ਉਪਲਬਧ ਹੋਵੇ, ਇੱਕ ਛੋਟੇ ਜਿਹੇ ਸੇਫ਼ਟੀ ਡਿਪਾਜ਼ਿਟ ਬਾਕਸ ਲਈ ਸਲਾਨਾ ਫੀਸ ਸ਼ਾਮਲ ਹੋ ਸਕਦੀ ਹੈ।

ਸੇਫ਼ਟੀ ਡਿਪਾਜ਼ਿਟ ਬਾਕਸ ਲੈਣ ਲਈ ਕਿਸੇ ਸਥਾਨਕ ਸ਼ਾਖਾ ਵਿੱਚ ਜਾਓ।

ਅਸੀਂ 100 ਤੋਂ ਵੱਧ ਸਾਲਾਂ ਤੋਂ ਕੈਨੇਡਾ ਵਿੱਚ ਨਵੇਂ
ਆਉਣ ਵਾਲਿਆਂ ਨੂੰ ਸੇਵਾ ਦੇ ਰਹੇ ਹਾਂ

ਜਦੋਂ ਤੁਸੀਂ TD ਨਾਲ ਬੈਂਕਿੰਗ ਕਰਦੇ ਹੋ, ਤੁਹਾਡਾ ਪੈਸਾ ਅਤੇ ਨਿੱਜੀ ਜਾਣਕਾਰੀ ਹਮੇਸ਼ਾਂ ਸੁਰੱਖਿਅਤ ਹੁੰਦੇ ਹਨ।

1,150 ਤੋਂ ਵੱਧ ਸ਼ਾਖਾਵਾਂ — ਕੈਨੇਡਾ ਦੇ ਦੂਜੇ ਬੈਂਕਾਂ ਤੋਂ ਬਾਅਦ ਅਤੇ ਜ਼ਿਆਦਾ ਦੇਰ ਤਕ ਖੁਲ੍ਹਦੀਆਂ ਹਨ, ਜਿਨ੍ਹਾਂ ਵਿੱਚੋਂ 400 ਐਤਵਾਰ ਨੂੰ ਖੁਲ੍ਹਦੀਆਂ ਹਨ।2

200 ਤੋਂ ਵੱਧ ਭਾਸ਼ਾਵਾਂ ਵਿੱਚ ਸੇਵਾਵਾਂ।

ਕੈਨੇਡਾ ਵਿੱਚ ਨਵੇਂ ਆਏ ਲੋਕਾਂ ਲਈ ਇਹਨਾਂ ਹੋਰ ਹੱਲਾਂ ਬਾਰੇ ਜਾਣੋ

ਸਾਡਾ ਨਿਊ ਟੂ ਕੈਨੇਡਾ ਪੈਕੇਜ


ਕੈਨੇਡਾ ਵਿੱਚ ਨਵੇਂ ਆਏ ਲੋਕਾਂ ਲਈ ਸਾਡੇ ਪੈਕੇਜ ਵਿੱਚ ਚੈਕਿੰਗ ਖਾਤਾ ਸ਼ਾਮਲ ਹੁੰਦਾ ਹੈ।


ਜਦੋਂ ਤੁਸੀਂ ਕਿਸੇ TD ਸ਼ਾਖਾ ਵਿੱਚ ਜਾਂਦੇ ਹੋ, ਤਾਂ ਤੁਹਾਨੂੰ ਪਛਾਣ ਦੇ 2 ਸਬੂਤ ਲਿਆਉਣ ਦੀ ਲੋੜ ਹੋਵੇਗੀ:

(1). ਹੇਠਾਂ ਦਿੱਤੇ ਦਸਤਾਵੇਜ਼ਾਂ ਵਿੱਚੋਂ ਇੱਕ:

 • ਸਥਾਈ ਨਿਵਾਸੀ ਦਾ ਕਾਰਡ
 • ਸਥਾਈ ਨਿਵਾਸੀ ਦੀ ਪੁਸ਼ਟੀ (IMM ਫਾਰਮ 5292)
 • ਅਸਥਾਈ ਪਰਮਿਟ (IMM ਫਾਰਮ 1442, 1208, 1102)

(2). ਹੇਠਾਂ ਦਿੱਤੇ ਦਸਤਾਵੇਜ਼ਾਂ ਵਿੱਚੋਂ ਇੱਕ:

 • ਜਾਇਜ਼ ਪਾਸਪੋਰਟ
 • ਕੈਨੇਡਾ ਦਾ ਡਰਾਇਵਰ ਦਾ ਲਾਇਸੈਂਸ
 • ਕੈਨੇਡਾ ਦੀ ਸਰਕਾਰ ਦਾ ਪਛਾਣ ਕਾਰਡ
ਨਿਊ ਟੂ ਕੈਨੇਡਾ ਬੈਂਕਿੰਗ ਪੈਕੇਜ ਦੇ ਯੋਗ ਬਣਨ ਲਈ:
 • ਤੁਸੀਂ 2 ਜਾਂ ਘੱਟ ਸਾਲਾਂ ਲਈ ਕੈਨੇਡਾ ਦੇ ਜਾਂ ਤਾਂ ਸਥਾਈ ਨਿਵਾਸੀ ਜਾਂ ਅਸਥਾਈ ਨਿਵਾਸੀ ਹੋਵੋ
 • ਤੁਸੀਂ ਆਪਣੇ ਸਥਾਈ ਨਿਵਾਸੀ ਦੇ ਕਾਰਡ ਜਾਂ ਅਸਥਾਈ ਪਰਮਿਟ ਦੇ ਮਾਧਿਅਮ ਨਾਲ ਆਪਣੇ ਦਰਜੇ ਦਾ ਸਬੂਤ ਮੁਹੱਈਆ ਕਰੋ।
 • ਤੁਸੀਂ ਕਦੇ ਵੀ TD ਚੈਕਿੰਗ ਖਾਤਾ ਖੋਲ੍ਹਿਆ ਜਾਂ ਰੱਖਿਆ ਨਾ ਹੋਵੇ
 • ਆਪਣੇ ਸੂਬੇ ਜਾਂ ਰਿਹਾਇਸ਼ ਦੇ ਖੇਤਰ ਵਿੱਚ ਤੁਸੀਂ ਬਾਲਗ ਉਮਰ ਦੇ ਹੋਵੋ।

TD ਮਦਦ ਕਰਦਾ ਹੈ

ਤੁਸੀਂ ਪੁੱਛਦੇ ਹੋ, ਅਸੀਂ ਜਵਾਬ ਦਿੰਦੇ ਹਾਂ